
ਬਾਪ... ਕੁਲਦੀਪ ਸਿੰਘ ਦੀਪ (ਡਾ.) ਮੰਨਿਆਂ ਮਾਂ ਬਹੁਤ ਮਹਾਨ ਹੁੰਦੀ ਹੈ ਪਰ ਬਾਪ ਕਿਉਂ ਸਿਰਫ਼ ' ਵਿਚਾਰਾ ' ਹੁੰਦਾ ਹੈ... ਕਬੀਲਦਾਰੀ ਦੇ ਬੋਝ ਥੱਲੇ ਦਬਿਆ ਧਰਤੀ ਹੇਠਲਾ ਬਲ਼ਦ... ਹਰ ਪ੍ਰਕਾਰ ਦੀ ਸੰਵੇਦਨਾ ਤੋਂ ਪਰ੍ਹੇ ਨਿਰੋਲ ' ਸੰਵੇਦਨਹੀਨ ' ਜੋ ਨਾ ਕਿਸੇ ਸ਼ਾਇਰ ਨੂੰ ਚੰਗਾ ਲਗਦਾ ਹੈ ਨਾ ਫਨਕਾਰ ਨੂੰ ਨਾ ਚਿਤਰਕਾਰ ਨੂੰ ਤੇ ਨਾ ਕਿਸੇ ਫਿਲਾਸਫਰ ਨੂੰ... ਇੱਥੋਂ ਤੱਕ ਕਿ ਕਿਸੇ ਬਾਪ ਨੂੰ ਵੀ ਨਹੀਂ.... ਕਿਸੇ ਬਾਪ ਨੇ ਅੱਜ ਤੱਕ ' ਬਾਪ ' ਦੇ ਹੱਕ ਵਿਚ ਹਾਅ ਦਾ ਨਾਅਰਾ ਨਹੀਂ ਮਾਰਿਆ... ਬਾਪ ਦਾ ਨਾਂ ਤਾਂ ਸਿਰਫ ਕਾਗਜ਼ਾਂ ਵਿਚ ਹੀ ਮੂਹਰੇ ਆਉਂਦਾ ਹੈ ਕਵਿਤਾਵਾਂ ਵਿਚ ਤਾਂ ਮਾਂ ਹੀ ਮਾਂ ਹੁੰਦੀ ਹੈ.... ਉਂਝ ਸਮਝ ਨਹੀਂ ਆਉਂਦੀ ਕਿਉਂ ਬਾਪ ਨਹੀਂ ਹਿੱਸਾ ਬਣ ਸਕਿਆ ਸਾਡੀ ਸੰਵੇਦਨਾ ਦਾ... ਇਹ ਵੀ ਤਾਂ ਜੰਮਦਾ ਹੈ ਧੀਆਂ ਪੁੱਤ ਉਹਨਾਂ ਨੂੰ ਪਿਆਰ ਕਰਦਾ ਹੈ ਉਹਨਾਂ ਬਾਰੇ ਸੋ...